ਯਾਤਰੀਆਂ ਲਈ ਖੁਸ਼ਖਬਰੀ, ਹਵਾਈ ਅੱਡਿਆਂ ‘ਤੇ ਮਿਲੇਗੀ ਹੁਣ ਇਹ ਸਹੂਲਤ
ਚੰਡੀਗੜ੍ਹ : ਹੁਣ ਯਾਤਰੀ ਹਵਾਈ ਅੱਡਿਆਂ ‘ਤੇ ਬੈਗਾਂ ਵਿਚੋਂ ਲੈਪਟਾਪ ਤੇ ਚਾਰਜਰ ਬਿਨਾਂ ਕੱਢੇ ਹੀ ਜਾ ਸਕਣਗੇ। ਹਵਾਈ ਅੱਡਿਆਂ ਵਿਚ ਕੰਪਿਊਟਰ ਟੋਮੋਗ੍ਰਾਫੀ ਤਕਨੀਕ ਲਾਉਣ ਦੀ ਤਜਵੀਜ਼ ਹੈ। ਇਹ ਤਕਨੀਕ ਲੱਗਣ ਨਾਲ ਸਕਿਓਰਿਟੀ ਮੌਕੇ ਬੈਗਾਂ ਵਿਚੋਂ ਲੈਪਟਾਪ, ਮੋਬਾਈਲ, ਚਾਰਜਰ ਤੇ ਹੋਰ ਇਲੈਕਟ੍ਰੋਨਿਕ ਸਮਾਨ ਕੱਢਣ ਦੀ ਲੋੜ ਨਹੀਂ ਪਵੇਗੀ। ਪਹਿਲਾਂ ਯਾਤਰੀਆਂ ਨੂੰ ਬੈਗਾਂ ਵਿਚੋਂ ਸਮਾਨ ਕੱਢਣ ਲਈ ਲੰਮੀਆਂ ਕਤਾਰਾਂ ਵਿਚ ਖੜੇ ਹੋਣਾ ਪੈਂਦਾ ਸੀ। ਪਿੱਛਲੇ ਸਮੇਂ ਤੋਂ ਇਸ ਕਾਰਨ ਹਵਾਈ ਅੱਡਿਆਂ ‘ਤੇ ਲੰਮੀਆਂ ਕਤਾਰਾਂ ਲੱਗਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ।